ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ
ਅਭਿਆਸ (Exercise)
- ਕੰਪਿਊਟਰ ਦੇ 5 ਮੁੱਖ ਕੰਮ ਹਨ - ਇਨਪੁੱਟ ਲੈਣਾ, ਸਟੋਰ ਕਰਨਾ, ਪ੍ਰੋਸੈਸ ਕਰਨਾ, ਆਊਟਪੁੱਟ ਦੇਣਾ ਅਤੇ ਨਿਯੰਤਰਣ ਕਰਨਾ।
- ਕੰਪਿਊਟਰ ਦੇ ਬਲਾਕ ਚਿੱਤਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।
- ਕੀ-ਬੋਰਡ, ਮਾਊਸ ਅਤੇ ਮਾਈਕ ਇਨਪੁੱਟ ਯੂਨਿਟ ਹਨ।
- ਮੋਨੀਟਰ, ਪ੍ਰਿੰਟਰ ਅਤੇ ਸਪੀਕਰ ਆਊਟਪੁੱਟ ਯੂਨਿਟ ਹਨ।
- ਸੀ.ਪੀ.ਯੂ. ਦੇ ਤਿੰਨ ਭਾਗ ਹੁੰਦੇ ਹਨ - ਏ.ਐਲ.ਯੂ., ਸੀ.ਯੂ. ਅਤੇ ਮੈਮਰੀ।
- ਮੈਮਰੀ ਦੋ ਤਰ੍ਹਾਂ ਦੀ ਹੁੰਦੀ ਹੈ - ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ।
- ਰੈਮ ਅਤੇ ਰੋਮ ਪ੍ਰਾਇਮਰੀ ਮੈਮਰੀ ਦੇ ਭਾਗ ਹਨ।
- ਫਲੌਪੀ ਡਿਸਕ, ਹਾਰਡ ਡਿਸਕ ਅਤੇ ਸੀ.ਡੀ. ਸੈਕੰਡਰੀ ਮੈਮਰੀ ਹਨ।